Welcome to Chaali Din official
Chaali Din | ਚਾਲ਼ੀ ਦਿਨ (Novel)
Gurpreet Dhugga (Author)
- Print length : 176 pages
- Language : Punjabi
- Best Sellers Rank: No.1
- Publisher : Autumn Art
₹: 250 ₹399
4.9 Out Of 5
(10759+ Verified Reviews)
About Dr. Gurpreet Dhugga

Dr. Gurpreet Dhugga
Dr. Gurpreet Singh Dhugga (ਡਾ. ਗੁਰਪ੍ਰੀਤ ਧੁੱਗਾ) is a Punjabi author, reputed Physician and an honorable philanthropist. He lives in California (United States).
Dr. Dhugga is the author of bestselling Punjabi novel “Chaali Din” which was released in September 2023.
2500+ HAVE READ
Just Check Out What Some Of Them Have To Say…

Thank you Gurpreet Ghuggi bai ji


“Chali Din”

ਚਾਲ਼ੀ ਦਿਨ / Gurpreet Dhugga
ਬੜੇ ਚਿਰਾਂ ਬਾਅਦ ਕੋਈ ਪਾਏਦਾਰ ਕਿਤਾਬ ਹੱਥ ਲੱਗੀ। ਡਾ. ਗੁਰਪ੍ਰੀਤ ਧੁੱਗਾ ਦੀ ਲਿਖੀ ਕਿਤਾਬ “ਚਾਲ਼ੀ ਦਿਨ” ਕੱਲ ਸ਼ਾਮ ਮਿਲੀ ਤੇ ਅੱਜ ਸਵੇਰ ਤੱਕ ਪੂਰੀ ਪੜ੍ਹ ਵੀ ਲਈ ਸੀ। ਇਹ ਡਾ. ਧੁੱਗਾ ਦੀ ਲਿਖਤ ਦਾ ਕਮਾਲ ਹੈ ਜਿਸਨੇ ਫੜ ਕੇ ਕੋਲ ਬਿਠਾਈ ਰੱਖਿਆ। ਲੇਖਕ ਨੇ ਕੋਰਾ ਕਿਤਾਬੀ ਗਿਆਨ ਨਹੀਂ ਘੋਟਿਆ ਸਗੋਂ ਫਕੀਰੀ ਮਜਲਿਸਾਂ ਦੀਆਂ ਡੂਘੀਆਂ ਰਮਜ਼ਾਂ ਸਾਂਝੀਆਂ ਕੀਤੀਆਂ ਹਨ। ਇਹ ਰਮਜ਼ਾਂ ਫਕੀਰਾਂ ਦੀ ਸੰਗਤ ਕੀਤਿਆਂ ਹੀ ਪੱਲੇ ਪੈ ਸਕਦੀਆਂ ਹਨ। ਕਿਤਾਬ ਵਿਚਲੀਆਂ ਰਮਜ਼ੀ ਕਹਾਣੀਆਂ ਵਿਚੋਂ ਭਾਵੇਂ ਕਾਫੀ ਕਹਾਣੀਆਂ ਪਹਿਲਾਂ ਵੀ ਸੁਣੀਆਂ ਜਾਂ ਪੜੀਆਂ ਹੋਈਆਂ ਸਨ ਪਰ ਲੇਖਕ ਨੇ ਇਨ੍ਹਾਂ ਵਿਚਲੀਆਂ ਰਮਜ਼ਾਂ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ।
ਕਿਤਾਬ ਵਿਚ ਇਕ ਜਗ੍ਹਾ ਲਿਖਿਆ ਮਿਲਦਾ ਹੈ-“ ਜਦੋਂ ਸੱਚ ਪਹਿਲੀ ਵਾਰ ਧਰਤੀ ‘ਤੇ ਆਇਆ ਤਾਂ ਉਹ ਨੰਗਾ ਸੀ। ਨੰਗਾ ਸੱਚ ਜਦ ਇਕ ਪਿੰਡ ਵਿਚ ਪਹੁੰਚਾ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਦੇਖ ਕੇ ਬਹੁਤ ਬੁਰਾ ਭਲਾ ਕਿਹਾ ਤੇ ਉਸ ਨੂੰ ਮਾਰ ਕੁੱਟ ਕੇ ਪਿੰਡ ਵਿਚੋਂ ਬਾਹਰ ਕੱਢ ਦਿੱਤਾ। ਪਿੰਡੋਂ ਬਾਹਰ ਇਕ ‘ਕਹਾਣੀ’ ਰਹਿੰਦੀ ਸੀ। ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ। ਘਰ ਲਿਜਾ ਕੇ ਉਸ ਦੇ ਮਲ੍ਹਮ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ। ਠੀਕ ਹੋਣ ਤੋਂ ਬਾਅਦ ਸੱਚ ਦੁਬਾਰਾ ਉਸੇ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ। ਲੋਕਾਂ ਨੇ ਕਹਾਣੀ ਵਿਚ ਲੁਕੇ ਸੱਚ ਨੂੰ ਬਹੁਤ ਸਲਾਹਿਆ ਤੇ ਉਸ ਨੂੰ ਆਪਣੇ ਦਿਲਾਂ ਵਿਚ ਖੁਸ਼ੀ ਖੁਸ਼ੀ ਰਹਿਣ ਦੀ ਜਗ੍ਹਾ ਦੇ ਦਿੱਤੀ।”
ਇਸੇ ਤਰ੍ਹਾਂ ਕਿਤਾਬ ਵਿਚ ਬਹੁਤ ਡੂੰਘੀਆਂ ਰਮਜ਼ਾਂ ਹਨ ਜੋ ਹਰੇਕ ਨੂੰ ਆਪੋ ਆਪਣੀ ਸੁਰਤੀ ਮੁਤਾਬਿਕ ਸਮਝ ਪੈ ਸਕਦੀਆਂ ਹਨ। ਜਿਵੇਂ –
“ ਫੂਕ ਮਾਰ ਕੇ ਮੋਮਬੱਤੀ ਤਾਂ ਬੁਝਾਈ ਜਾ ਸਕਦੀ ਹੈ,ਅਗਰਬੱਤੀ ਨਹੀਂ।”
” ਸਵਾਲ ਇਹ ਨਹੀਂ ਕਿ ਸਾਡਾ ਧਰਮ ਕਿਹੜਾ ਹੈ, ਸਵਾਲ ਇਹ ਹੈ ਕਿ ਸਾਡਾ ਧਰਮ ਹੈ ਕੀ ?”
“ਕਿਸੇ ਨੂੰ ਸਮਝਾਉਣ ਲਈ,ਪਹਿਲਾਂ ਉਸ ਨੂੰ ਸਮਝਣਾ ਜ਼ਰੂਰੀ ਹੁੰਦਾ।”
ਮੈਨੂੰ ਕਿਤਾਬ ਪੜ੍ਹਦਿਆਂ ਮਹਿਸੂਸ ਹੋਇਆ ਕਿ ਜਿਵੇਂ ਇਹ ‘ਚਾਲ਼ੀ ਦਿਨ’ ਕਿਸੇ ਪਹੁੰਚੇ ਫਕੀਰ ਦੀ ਸੰਗਤ ਕਰਦਿਆਂ ਬੀਤੇ ਹੋਣ। ਕਿਤਾਬ, ਕਲਮ ਤੇ ਕਲਮਕਾਰ ਨੂੰ ਮੇਰੀ ਨਮਸਕਾਰ ਹੈ
ਬਾਕੀ ਦੋਸਤੋ, ਜਦੋਂ ਵੀ ਕੋਈ ਚੰਗੀ ਕਿਤਾਬ ਪੜ੍ਹਦਾ ਹਾਂ ਤਾਂ ਮੇਰਾ ਦਿਲ ਕਰਦਾ ਹੰਦਾ ਕਿ ਹੋਰਾਂ ਨੂੰ ਵੀ ਤੋਹਫੇ ਵਜੋਂ ਦੇਵਾਂ। ਸੋ ਇਸ “ਚਾਲ਼ੀ ਦਿਨ” ਕਿਤਾਬ ਦੀਆਂ 10 ਕਾਪੀਆਂ ਤੁਹਾਡੇ ਲਈ ਵੀ ਮੰਗਵਾ ਰੱਖੀਆਂ ਹਨ ਜਦੋਂ ਜੀਅ ਕਰੇ ਆ ਕੇ ਲੈ ਜਾਇਓ। ਬਸ ਸ਼ਰਤ ਇਕ ਹੀ ਹੈ ਕਿ ਮੇਰੇ ਕੋਲ ਆਉਣਾ ਪੈਣਾ ਤੇ ਚਾਹ ਪੀਣੀ ਪੈਣੀ।
ਪਲਵਿੰਦਰ ਸਿੰਘ ਪੰਡੋਰੀ

Thank you Daljinder Rahel bhaji
ਇਸ ਵਾਰ ਦੀ ਪੰਜਾਬ ਫੇਰੀ ਭਾਰਤ ਫੇਰੀ ਬਣ ਗਈ, ਲੰਮੇ ਸਫ਼ਰ ਤੇ ਹਾਂ ਤੇ ਹੱਥ ਵਿੱਚ ਡਾ ਗੁਰਪ੍ਰੀਤ ਸਿੰਘ ਧੁੱਗਾ ਦੀ ਕਿਤਾਬ ” ਚਾਲੀ਼ ਦਿਨ” ਹੈ। ਕਮਾਲ ਦੀ ਲਿਖਤ ਹੈ ਗੁਰਪ੍ਰੀਤ ਧੁੱਗਾ ਹੁਰਾਂ ਦੀ , ਸ਼ੁਰੂਆਤੀ ਪੰਨਿਆਂ ਨੇ ਹੀ ਉਤਸੁਕਤਾ ,ਰੌਚਕਤਾ ਤੇ ਕਿਤਾਬ ਨੂੰ ਗਹਿਰੀ ਨੀਝ ਨਾਲ ਪੜਨ ਦੀ ਜਗਿਆਸਾ ਪੈਦਾ ਕਰ ਦਿੱਤੀ।
ਸਾਂਝਾ ਕਰ ਰਿਹਾ ਹਾਂ 1947 ਦੇ ਦੁਖਾਂਤ ਨੂੰ ਪੇਸ਼ ਕਰਦਾ ਉਨਾ ਦੀ ਕਲਮ ਦਾ ਗਹਿਰੇ ਤੇ ਦੁਖਾਂਤਿਕ ਭਾਵ ਚਿੱਤਰਦਾ ਦ੍ਰਿਸ਼
( ਮਜ਼ਹਬ ਦੇ ਠੇਕੇਦਾਰਾਂ ਨੇ ਨਿੱਕੇ ਨਿੱਕੇ ਬਾਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ।ਆਲੇ ਚ ਜਗਦੇ ਦੀਵਿਆਂ ਦੀ ਲਾਟ ਫੜਫੜਾ ਰਹੀ ਸੀ। ਬਨੇਰਿਆਂ ਤੇ ਬੋਲਦੇ ਕਾਵਾਂ ਵਿੱਚ ਡਰ ਤੇ ਕੰਬਣੀ ਸੀ। ਗੁੜ ਦੀ ਪੇਸੀ ਨੂੰ ਮਾਰੇ ਸਾਂਝੇ ਚੱਕ ਵਿੱਚ ਹੁਣ ਮਿਠਾਸ ਨਹੀਂ ਸੀ ਰਹੀ। ਪੀੜ੍ਹੀਆਂ ਤੋਂ ਚਲੇ ਆ ਰਹੇ ਰਿਸ਼ਤੇ, ਸ਼ੱਕ ਤੇ ਨਫ਼ਰਤ ਵਿਚ ਬਦਲ ਰਹੇ ਸਨ। ਖੇਸੀ ਦੀ ਬੁੱਕਲ ਵਿੱਚ ਨਿੱਘ ਦੀ ਥਾਂ ਖੰਜਰ ਦੀ ਨੋਕ ਸੀ। ਈਦ ਦੇ ਚੰਨ ਅਤੇ ਕਰਵਾ ਚੌਥ ਦੇ ਚੰਨ ਦੀ ਬੋਲਚਾਲ ਬੰਦ ਹੋ ਗਈ ਸੀ। ਬੇਇਲਮੇ ਇੱਕ ਦੂਜੇ ਦਾ ਸਿਰ ਵੱਢ ਰਹੇ ਸਨ ) ——
( ਦਲਜਿੰਦਰ ਰਹਿਲ )

ਲੱਗਦੈ ਬਾਬਿਆਂ ਦਾ ਅਸ਼ੀਰਵਾਦ ਮਿਲ ਗਿਆ … ਸ਼ੁਕਰ ਦਾਤਿਆ
………………………………………………………
“ਕਿਸਾਨੀ ਦੇ ਬਾਬਾ ਬੋਹੜ”
ਬਲਬੀਰ ਸਿੰਘ ਰਾਜੇਵਾਲ

ਸ਼ੁਕਰੀਆ Roseville ਵਾਲ਼ੇ ਵੱਡੇ ਵੀਰੋ
Bhai Gurdas

Your Pic
– Your Name

100% Money-Back Guarantee & Easy Returns
If you’re not completely satisfied with Chaali Din, return it within 7 days—no questions asked.
Get a full refund. Your satisfaction is our priority!
4.9 Out Of 5
(10759+ Verified Reviews)